ਧਰਤੀ ਧਨ ਨਾ ਆਪਣਾ / Dharti Dhan Na Apna

ਕਿਤਾਬ / Book ਧਰਤੀ ਧਨ ਨਾ ਆਪਣਾ / Dharti Dhan Na Apna
ਲੇਖ਼ਕ / Writer ਜਗਦੀਸ਼ ਚੰਦਰ / Jagdish Chander
ਅਨੁਵਾਦ / translate ਸੁਖਵੰਤ ਹੁੰਦਲ / Sukhwant Hundal
ਪ੍ਰਕਾਸ਼ਕ / Publisher ਦਸਤਕ ਪ੍ਰਕਾਸ਼ਨ / Dastak Prakashan
ਭਾਸ਼ਾ / Language ਪੰਜਾਬੀ / Punjabi
ਪੰਨੇ / Pages 332
ਆਕਾਰ / Size 1.8 MB
ਸ੍ਰੇਣੀ / Category ਮਾਰਕਸਵਾਦ ਸਾਹਿਤ / Marxwaad Literature, ਨਾਵਲ / Novel

ਜਗਦੀਸ਼ ਚੰਦਰ ਦਾ ਨਾਵਲ 'ਧਰਤੀ ਧਨ ਨਾ ਆਪਣਾ' ਪੰਜਾਬ ਦੇ ਇੱਕ ਪਿੰਡ ਬਾਰੇ ਹਿੰਦੀ ਵਿੱਚ ਲਿਖਿਆ ਗਿਆ ਨਾਵਲ ਹੈ। ਇਹ ਨਾਵਲ ਪੰਜਾਬ ਦੇ ਪਿੰਡਾਂ ਬਾਰੇ ਲਿਖੇ ਬਹੁਤੇ ਨਾਵਲਾਂ ਤੋਂ ਇਸ ਲਈ ਵੱਖਰਾ ਹੈ ਕਿ ਇਸ ਵਿੱਚ ਪੰਜਾਬ ਦੇ ਪੇਂਡੂ ਦਲਿਤਾਂ ਦੀ ਜਿਸ ਦਸ਼ਾ ਦਾ ਵਰਣਨ ਹੈ, ਉਹ ਹੁਣ ਤੱਕ ਬਹੁਤ ਘੱਟ ਪੰਜਾਬੀ ਨਾਵਲਾਂ ਵਿੱਚ ਪ੍ਰਗਟ ਹੋਈ ਹੈ। ਇਸ ਨਾਵਲ ਦਾ ਸੁਖਵੰਤ ਹੁੰਦਲ ਵੱਲੋਂ ਪੰਜਾਬੀ ਵਿੱਚ ਕੀਤਾ ਅਨੁਵਾਦ ਹਾਜ਼ਰ ਹੈ।

ਹਿੰਦੀ ਐਡੀਸ਼ਨ ਵਿੱਚ ਲੇਖਕ ਵਲੋਂ ਲਿਖੇ ਕੁਝ ਸ਼ਬਦ

ਮੇਰਾ ਇਹ ਨਾਵਲ ਮੇਰੀਆਂ ਕੁਛ ਕਿਸ਼ੋਰ ਉਮਰ ਦੀਆਂ ਨਾ ਭੁੱਲਣ ਵਾਲੀਆਂ ਯਾਦਾਂ ਅਤੇ ਉਹਨਾਂ ਦੇ ਦਾਮਨ ਵਿੱਚ ਲੁਕੀ ਇਕ ਬੇਕਾਬੂ ਵੇਦਨਾ ਦੀ ਉਪਜ ਹੈ।

ਮੇਰੀ ਕਿਸ਼ੋਰ ਉਮਰ ਮੇਰੇ ਨਾਨਕੇ ਪਿੰਡ ਰਲਹਨ (ਪੰਜਾਬ) ਵਿੱਚ ਲੰਘੀ। ਪਿੰਡ ਦਾ ਇਕ ਦਲਿਤ ਪਰਿਵਾਰ ਮੇਰੇ ਨਾਨਾ ਜੀ ਦੀ ਜ਼ਮੀਨ ਵਾਹੁੰਦਾ ਸੀ ਅਤੇ ਇਸ ਸਿਲਸਿਲੇ ਵਿੱਚ ਮੈਨੂੰ ਉਹਨਾਂ ਦੀ ਬਸਤੀ ਵਿੱਚ ਜਾਣਾ ਪੈਂਦਾ ਸੀ। ਦਲਿਤਾਂ ਦੀ ਬਸਤੀ ਵਿੱਚ ਜਾਣ ਦੀ ਕੋਈ ਪਾਬੰਦੀ ਤਾਂ ਨਹੀਂ ਸੀ ਪਰ ਕੁਝ ਮਰਿਯਾਦਾਵਾਂ ਸਨ, ਕੁਝ ਪਰੰਪਰਾਵਾਂ ਅਤੇ ਸੀਮਾਵਾਂ ਸਨ ਜਿਹਨਾਂ ਨਾਲ ਬੱਝ ਕੇ ਜ਼ਰੂਰ ਚੱਲਣਾ ਪੈਂਦਾ ਸੀ। ਪਿੰਡ ਦਾ ਦੋਹਤਰਾ ਹੋਣ ਕਰਕੇ ਮੇਰੇ ਕੋਲੋਂ ਇਹਨਾਂ ਮਰਿਯਾਦਾਵਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਉਮੀਦ ਕੀਤੀ ਜਾਂਦੀ ਸੀ। ਮੇਰਾ ਕਿਸ਼ੋਰ ਮਨ ਬੰਧਨਾਂ ਦੀ ਇਸ ਕੰਧ ਨੂੰ ਤੋੜ ਕੇ ਦਲਿਤਾਂ ਦੀਆਂ ਛੋਟੀਆਂ-ਛੋਟੀਆਂ ਸਿੱਲ ਭਰਪੂਰ ਹਨ੍ਹੇਰੀਆਂ ਕੋਠੜੀਆਂ ‘ਚ ਲੁਕੇ ਭੇਦਾਂ ਨੂੰ ਜਾਣਨ ਲਈ ਹਰ ਵੇਲੇ ਉਤਾਵਲਾ ਰਹਿੰਦਾ ਸੀ। ਲੋਕਾਂ ਦੀਆਂ ਅੱਖਾਂ ਬਚਾ ਕੇ ਮੈਂ ਉਹਨਾਂ ਵਿੱਚ ਗਿਆ ਵੀ ਅਤੇ ਮਨ ਭਰ ਕੇ ਮੈਂ ਉਹਨਾਂ ਬੰਧਨਾਂ ਨੂੰ ਤੋੜਿਆ। ਪਿੰਡ ‘ਚ ਚੱਲ ਰਹੇ ਇਸ ਭੇਦ-ਭਾਵ ਨੂੰ ਦੇਖ ਕੇ ਮੇਰੇ ਕਿਸ਼ੋਰ ਮਨ ਵਿੱਚ ਵਿਦਰੋਹ ਦੀਆਂ ਅੱਗਾਂ ਭੜਕ ਉੱਠੀਆਂ ਪਰ ਇਹਨਾਂ ਨੂੰ ਪ੍ਰਗਟ ਕਰਨ ਦਾ ਕੋਈ ਰਾਹ ਦਿਖਾਈ ਨਹੀਂ ਦਿੰਦਾ ਸੀ। ਨਾਵਲ ਲਿਖਣ ਵਰਗੀ ਕਿਸੇ ਚੀਜ਼ ਨਾਲ ਤਾਂ ਮੈਂ ਬਿਲਕੁਲ ਹੀ ਜਾਣੂ ਨਹੀਂ ਸੀ।

ਇਸ ਦੌਰਾਨ ਪੜ੍ਹਾਈ ਅਤੇ ਬਾਅਦ ਵਿੱਚ ਨੌਕਰੀ ਦੇ ਸਿਲਸਿਲੇ ਵਿੱਚ ਮੈਨੂੰ ਸ਼ਹਿਰ ਜਾਣਾ ਪਿਆ ਪਰ ਸਾਲ ‘ਚ ਇਕ ਅੱਧ ਵਾਰ ਛੁੱਟੀਆਂ ‘ਚ ਮੈਨੂੰ ਆਪਣੇ ਨਾਨਕੇ ਜਾਣ ਦਾ ਮੌਕਾ ਮਿਲਦਾ ਰਹਿੰਦਾ। ਮੈਂ ਹਰ ਸਾਲ ਇਹ ਹੀ ਦੇਖਦਾ ਕਿ ਪਿੰਡ ‘ਚ ਮਰਿਯਾਦਾਵਾਂ ਦੀਆਂ ਸੀਮਾਵਾਂ ਟੁੱਟਣੀਆਂ ਤਾਂ ਦੂਰ ਦੀ ਗੱਲ ਹੈ, ਸਗੋਂ ਉਹਨਾਂ ਦੀ ਜਕੜ ਦਿਨੋ ਦਿਨ ਪੀਡੀ ਹੁੰਦੀ ਜਾ ਰਹੀ ਹੈ। ਅਰਥਸ਼ਾਸਤਰ ਦਾ ਵਿਦਿਆਰਥੀ ਹੋਣ ਦੇ ਕਾਰਨ ਮੈਨੂੰ ਇਸ ਭੈੜੀ ਸਮਾਜਕ ਸਥਿਤੀ ਦੇ ਪਿੱਛੇ ਲੁਕੇ ਆਰਥਕ ਕਾਰਨਾਂ ਦਾ ਵੀ ਪਤਾ ਲੱਗਣ ਲੱਗਾ। ਮੈਂ ਇਹ ਸਭ ਦੇਖ ਕੇ ਬਹੁਤ ਉਦਿਗਨ ਹੁੰਦਾ ਸੀ ਕਿ ਆਰਥਕ ਥੁੜਾਂ ਦੀ ਚੱਕੀ ਵਿੱਚ ਯੁੱਗਾਂ-ਯੁਗਾਂਤਰਾਂ ਤੋਂ ਪਿਸ ਰਹੇ ਦਲਿਤ ਅਜੇ ਵੀ ਮੱਧਕਲੀਨੀ ਤਕਲੀਫਾਂ ਨੂੰ ਭੋਗ ਰਹੇ ਹਨ। ਜਿਸ ਜ਼ਮੀਨ ‘ਤੇ ਉਹ ਰਹਿੰਦੇ ਸਨ, ਜਿਸ ਜ਼ਮੀਨ ਨੂੰ ਉਹ ਵਾਹੁੰਦੇ ਸਨ, ਇੱਥੋਂ ਤੱਕ ਕਿ ਜਿਹਨਾਂ ਛੱਪਰਾਂ ਵਿੱਚ ਉਹ ਰਹਿੰਦੇ ਸਨ, ਕੁਝ ਵੀ ਉਹਨਾਂ ਦਾ ਨਹੀਂ ਸੀ। ਇਹਨਾਂ ਹੀ ਗੱਲਾਂ ਨੂੰ ਦੇਖ ਕੇ ਮੇਰੇ ਕਿਸ਼ੋਰ ਮਨ ਦੀ ਵੇਦਨਾ ਇਕਦਮ ਸਾਰੇ ਬੰਧਨ ਤੋੜ ਕੇ ਫੁੱਟ ਪਈ ਅਤੇ ਮੈਂ ਅਣਗੌਲੇ ਦਲਿਤਾਂ ਦੇ ਜੀਵਨ ਨੂੰ ਚਿਤਰਨ ਦਾ ਫੈਸਲਾ ਕਰ ਲਿਆ। ਇਹ ਨਾਵਲ ਲਿਖਣ ਦਾ ਮੂਲ ਪ੍ਰੇਰਣਾ-ਬਿੰਦੂ ਇਹ ਹੀ ਹੈ।

ਆਪਣੇ ਜਾਤੀਗਤ ਸਸਕਾਰਾਂ ਅਤੇ ਸਮਾਜਕ ਮਾਨਤਾਵਾਂ ਦੀ ਕਠੋਰ ਜਕੜ ਕਾਰਨ ਮੈਂ ਦਲਤਾਂ ਦੇ ਜੀਵਨ ਦੀਆਂ ਤਕਲੀਫਾਂ ਨੂੰ ਆਪ ਤਾਂ ਨਹੀਂ ਭੋਗ ਸਕਿਆ ਪਰ ਫਿਰ ਵੀ ਮੈਨੂੰ ਆਪਣੇ ਹੌਂਸਲੇ ਕਾਰਨ ਉਹਨਾਂ ਦੇ ਜੀਵਨ ਨੂੰ ਬਹੁਤ ਨੇੜਿਉਂ ਦੇਖਣ ਦਾ ਮੌਕਾ ਮਿਲਿਆ ਹੈ। ਮੈਂ ਆਪ ਨਿਰਪੱਖ ਰਹਿ ਕੇ ਭਾਰਤੀ ਜੀਵਨ ਦੇ ਇਸ ਕੱਟੇ ਹੋਏ ਸੰਦਰਭਾਂ ਦਾ ਚਿਤਰਨ ਕੀਤਾ ਹੈ ਅਤੇ ਕਿਤੇ ਵੀ ਆਪਣੀ ਰਾਇ ਠੋਸਣ ਅਤੇ ਆਪਣੀ ਵਿਚਾਰਧਾਰਾ ਨੂੰ ਲੱਦਣ ਦੀ ਕੋਸ਼ਿਸ਼ ਨਹੀਂ ਕੀਤੀ।
– ਜਗਦੀਸ਼ ਚੰਦਰ
Download
Buy Now

Tags: ਗੁਰਮੁਖੀ / Gurmukhi Books, ਪੰਜਾਬੀ ਸਾਹਿਤ / Punjabi Literature Books, Dharti Dhan Na Apna Punjabi pdf, Dharti Dhan Na Apna by Jagdish Chander book pdf download, Jagdish Chander Punjabi books pdf download, punjabi novel pdf book free download, Download pdf books in punjabi, Marxwaad Books pdf Download free in punjabi, marxwaad.wordpress, marxwaad literature punjabi pdf free download, marxwaad pdf free download, marxwaad punjabi pdf book marxwaad punjabi pdf book download, marxwaad punjabi pdf ebook free download, marxwaad punjabi pdf ebook free, marxwaad punjabi pdf ebook, marxwaad punjabi pdf free download, marxwaad punjabi pdf free,