ਲੰਡੇ ਚਿੜਿਆਂ ਦੀ ਉਡਾਰੀ / Lande Chiriyan Di Udari

ਕਿਤਾਬ / Book ਲੰਡੇ ਚਿੜਿਆਂ ਦੀ ਉਡਾਰੀ / Lande Chidean Di Udari
ਲੇਖ਼ਕ / Writer ਮਨਜੀਤ ਸਿੰਘ ਰਾਜਪੁਰਾ / Manjit Singh Rajpura
ਪ੍ਰਕਾਸ਼ਕ / Publisher ਸਾਹਿਬਦੀਪ ਪੁਬਲਿਕਾਸ਼ਨ / Sahibdeep Publication
ਭਾਸ਼ਾ / Language ਪੰਜਾਬੀ / Punjabi
ਪੰਨੇ / Pages --
ਆਕਾਰ / Size 21 MB
ਸ੍ਰੇਣੀ / Category ਲੇਖ-ਸੰਗ੍ਰਹਿ / Eassy

ਇਹ ਕਿਤਾਬ ਲੰਡੇ ਚਿੜਿਆਂ ਦੀਆਂ ਲੰਡੀਆਂ ਗੱਲਾਂ ਨਾਲ ਭਰੀ ਪਈ ਐ ਜਿਵੇਂ ਕਮੇਟੀ ਆਲੇ ਸਾਰੇ ਸ਼ਹਿਰ ਦਾ ਕੂੜਾ ਟਰਾਲੀ ਚ ਭਰ ਕੇ ਲਈ ਜਾ ਰਹੇ ਹੁੰਦੇ ਐ।
ਆਪਣੇ ਆਪ ਨੂੰ ਵੱਡੇ ਵਿਚਾਰਵਾਨ, ਖੱਬੀਖਾਨ, ਫਿਲਾਸਫਰ, ਸ਼੍ਰੋਮਣੀ ਸਹਿਤਕਾਰ, ਪਦਮ ਸ੍ਰੀ ਤੇ ਹੋਰ ਪਤਾ ਨੀ ਕਿਹੜੀ ਕਿਹੜੀ ਸ੍ਰੀ ਜਿਨ੍ਹਾਂ ਦੇ ਨਾਂ ਨਾਲ ਲਗਦੀ ਐ, ਉਹ ਇਸ ਕਿਤਾਬ ਦੇ ਨੇੜੇ ਨੂੰ ਵੀ ਨਾ ਲੰਘਣ ਕਿਉਂਕਿ ਅਜਿਹਾ ਕਰਨ ਨਾਲ ਉਨ੍ਹਾਂ ਦੀ ਯੂਨੀਵਰਸਿਟੀ ਪੱਧਰ ਦੀ ਮਿਆਰੀ ਲੇਖਣੀ ਨੁਕਸਾਨੀ ਜਾ ਸਕਦੀ ਐ।
ਇਹ ਕਿਤਾਬ ਉਨ੍ਹਾਂ ਵਾਸਤੇ ਐ ਜਿਨ੍ਹਾਂ ਦਾ ਮਿਆਰ ਐਦਾਂ ਡਿੱਗਿਆ ਹੋਇਆ ਜਿਵੇਂ ਲੰਬੜਦਾਰਾਂ ਦਾ ਕੱਟਾ ਖੂਹ ਚ ਡਿੱਗਿਆ ਹੁੰਦਾ। ਮੇਰੇ ਖਿਆਲ ਚ ਆਪਣੇ ਪੰਜਾਬ ਚ ਖੂਹ ਚ ਡਿੱਗਣਾ ਹੀ ਸਭ ਤੋਂ ਡੂੰਘਾਈ ਆਲਾ ਮੁਹਾਵਰਾ, ਜੇ ਕੋਈ ਹੋਰ ਉਸ ਤੋਂ ਵੀ ਵੱਧ ਡਿੱਗੇ ਹੋਏ ਮਿਆਰ ਨੁੂੰ ਪ੍ਰਗਟਾਉਂਦਾ ਹੋਵੇ ਤਾਂ ਉਹ ਦੱਸ ਦੇਣਾ ਆਪਾਂ ਉਹ ਮੁਹਾਵਰਾ ਵੀ ਲਾ ਦੇਵਾਂਗੇ।
ਇਹ ਜ਼ਰੂਰ ਦੱਸਣਾ ਚਾਹਵਾਂਗਾ ਕਿ ਇਸ ਕਿਤਾਬ ਚ ਆਪਣੇ ਟੱਬਰ ਦੀ ਖਾਸ ਕਰਕੇ ਬਾਬੇ ਦੀ ਮਹਾਨਤਾ ਬਾਰੇ ਜਿਹੜਾ ਚਾਨਣਾ ਪਾਇਆ, ਉਹ ਇਕ ਪੋਤਾ ਹੀ ਪਾ ਸਕਦਾ ਸੀ। ਜੇ ਕਿਤੇ ਬਾਬਾ ਅੱਜ ਆ ਜਾਵੇ ਤੇ ਲਿਖਿਆ ਪੜ੍ਹ ਲਵੇ, ਉਹ ਕਹੇਗਾ : “ਮ੍ਹਾਨੂੰ ਤੇਪਾ ਘਰ ਕੇ ਪਾਲ਼ੇ ਬਲੂੰਗੜੇ ਬਰਗਾ ਮਾਣ ਰਹੇਗਾ, ਜਿਹੜਾ ਬੜਾ ਹੋ ਕੈ ਆਪਣੇ ਘਰ ਕੈ ਚੂਹੇ ਈ ਸਾਫ ਕਰੀ ਜਾਹਾ।”
ਬਈ ਇਹ ਕਿਤਾਬ ਮੈਂ ਧਰਤੀ ਹੇਠਲੇ ਬੌਲਦ ਵਰਗੇ ਆਪਣੇ ਦੋਸਤ ਆਈਸੈਕ ਪਾਲ ਦੇ ਨਾਂ ਕੀਤੀ ਐ। ਬੜਾ ਔਖਾ ਉਸ ਵਰਗਾ ਹੋਣਾ। ਉਸ ਦੇ ਕਲਾਵਿਆਂ ਚੋਂ ਘੁਲਾੜੀ ਦੇ ਤੱਤੇ ਗੁੜ ਵਰਗੀ ਮਹਿਕ ਆਉਂਦੀ ਐ। ਜਦੋਂ ਕੋਈ ਮੈਨੂੰ ਪੁੱਛਦਾ ਹੈ ਕਿ ਕੇਰਲਾ ਕੀ ਹੈ ਤਾਂ ਮੈਂ ਕਹਿੰਦਾ ਹਾਂ ਕਿ ਮੇਰੇ ਲਈ ਆਈਸੈਕ ਹੀ ਕੇਰਲਾ ਹੈ ਤੇ ਕੇਰਲਾ ਹੀ ਆਈਸੈਕ
Dedicated to my loving Malyali friend Issac Paul. In this world friends are every where but friends like issac paul are really rare.Dear i feel lack of words to say something about your charming personality.
ਇਸ ਕਿਤਾਬ ਚ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ, ਧੁਰ ਉਤਰ ਪੂਰਬ ਅਗਰਤਲਾ, ਗੁਹਾਟੀ, ਸ਼ਿਲੌਂਗ, ਕੇਰਲਾ, ਕਨੂਰ, ਬੰਬੇ, ਬੰਗਲੌਰ, ਜੈਸਲਮੇਰ ਦੇ ਥਲਾਂ,ਗੋਆ ਦੇ ਗੋਤਿਆਂ, ਖੁਜਰਾਹੋਂ ਦੇ ਮੰਦਰਾਂ ਤੋਂ ਲੈ ਕੇ, ਤੀਵੀਂਆਂ ਦੇ ਦੇਸ਼ ਭੂਟਾਨ ਦੇ ਸਫਰਾਂ ਦੀ ਕਹਾਣੀ ਆਪਾਂ ਨੇ ਅੱਕ ਦੇ ਪੱਤਿਆਂ ਬਰਗੇ ਲਫ਼ਜ਼ਾਂ ਚ ਪੇਸ਼ ਕੀਤੀ ਐ। ਜਿਹਦੇ ਚ ਅੱਕ ਚੱਬਣ ਦਾ ਜੇਰਾ ਹੋਵੇ ਉਹੀ ਕਿਤਾਬ ਪੜ੍ਹ ਸਕਦਾ।
ਇਸ ਕਿਤਾਬ ਚ ਨਚਾਰਾਂ, ਲੇਖਕਾਂ, ਜੱਟਾਂ ਬਾਰੇ ਲੰਡੂ ਲੇਖ ਵੀ ਸ਼ਾਮਲ ਹਨ।
ਜਿਹੜੇ ਧੁਰ ਤੋਂ ਹੀ ਲੰਡੇ ਹੋਣ ਦਾ ਪਟਾ ਲਿਖਾ ਕੇ ਲਿਆਏ ਐ, ਉਹ ਆ ਕੇ ਲੰਡੇ ਚਿੜਿਆਂ ਨਾਲ ਉਡ ਸਕਦੇ ਐ।
Download
Buy Now

Tags: ਗੁਰਮੁਖੀ / Gurmukhi Books, ਪੰਜਾਬੀ ਸਾਹਿਤ / Punjabi Literature Books, Lande Chiriyan Di Udari pdf, Lande Chidean Di Udari pdf download, Manjit Singh Rajpura books pdf download, punjabi pdf book free download, Download pdf books in punjabi, Review