ਰਾਣੀ ਤੱਤ / Rani Tatt
ਕਿਤਾਬ / Book | ਰਾਣੀ ਤੱਤ / Rani Tatt |
ਲੇਖ਼ਕ / Writer | ਹਰਮਨ / Harman |
ਪ੍ਰਕਾਸ਼ਕ / Publisher | ਕਲਰਜ਼ ਆਫ਼ ਪੰਜਾਬ / Colors of Punjaab |
ਭਾਸ਼ਾ / Language | ਪੰਜਾਬੀ / Punjabi |
ਪੰਨੇ / Pages | 161 |
ਆਕਾਰ / Size | 11.77 MB |
ਸ੍ਰੇਣੀ / Category | ਕਾਵਿ-ਸੰਗ੍ਰਹਿ / Poetry, ਵਾਰਤਕ / Prose, |
ਰਾਣੀ ਤੱਤ ਕਿਤਾਬ ਨੌਜਵਾਨ ਕਵੀ ਹਰਮਨ ਦੁਆਰਾ ਲਿਖੀ ਗਈ ਪਹਿਲੀ ਕਿਤਾਬ ਹੈ, ਜੋ ਕਿ 19 ਅਗਸਤ, 2015 ਨੂੰ ਰਿਲੀਜ਼ ਕੀਤੀ ਗਈ ਸੀ। ਇਸ ਵਿੱਚ ਲੇਖਕ ਨੇ ਕੁਦਰਤ, ਪੰਜਾਬ ਦੇ ਜੀਵਨ, ਜਿੰਦਗੀ ਦੀ ਜੱਦੋਜਹਿਦ ਅਤੇ ਪੁਰਾਤਨ ਜੀਵਨ ਬਾਰੇ ਲਿਖਿਆ ਹੈ। ਇਸ ਕਿਤਾਬ ਨੂੰ ਦੋ ਭਾਗਾਂ ਵੰਡਿਆ ਗਿਆ ਹੈ। ਪਹਿਲਾ ਭਾਗ ਕਵਿਤਾ ਅਤੇ ਦੂਸਰਾ ਭਾਗ ਵਾਰਤਕ ਹੈ। ਇਸ ਕਿਤਾਬ ਦੇ ਸ਼ੁਰੂ ਵਿੱਚ ਲੇਖਕ ਨੇ 'ਸੋਭਾ ਸਗਣ' ਲਡ਼ੀ ਅੰਕਿਤ ਕੀਤੀ ਹੈ, ਜਿਸ ਵਿੱਚ ਕਿ ਇਸ ਕਿਤਾਬ ਬਾਰੇ ਲੇਖਕ ਦੇ ਆਪਣੇ ਵਿਚਾਰ ਹਨ। ਜਿਸ ਨੇ ਨੌਜਵਾਨ ਪਾਠਕਾਂ ਨੂੰ ਕੀਲ ਲਿਆ ਹੈ । ਉਸ ਦਾ ਅਨੁਭਵ ਇਸ ਧਰਤੀ ਦੇ ਸੱਚ ਨਾਲ ਜੁੜਿਆ ਹੈ । ਉਸ ਦੀ ਪ੍ਰੇਰਨਾਂ ਇਸ ਦੀ ਮਾਣ-ਮੱਤੀ ਵਿਰਾਸਤ ਹੈ। ਉਹ ਇਸ ਦੇ ਵਿਹੜਿਆਂ ਚੋਂ ਉੱਡ ਚੁੱਕੇ ਰੰਗਾਂ ਨੂੰ ਪੜਾਣਨ ਦਾ ਯਤਨ ਕਰਦਾ ਹੈ । ਉਸ ਦੇ ਕਾਵਿ-ਬੋਲ ਪੰਜਾਬ ਦੀ ਧੜਕਣ ਹਨ ਤੇ ਇਨ੍ਹਾਂ ਵਿਚੋਂ ਖੁਸ਼ਗਵਾਰ ਭਵਿੱਖ ਦੀ ਮਹਿਕ ਆਉਂਦੀ ਹੈ । ਇਸ ਦੀ ਵਿਕਰੀ ਭਾਰਤ ਦੇ ਨਾਲ ਨਾਲ ਵਿਦੇਸ਼ਾਂ 'ਚ ਵੀ ਬਹੁਗਿਣਤੀ ਵਿੱਚ ਹੋਈ ਹੈ। ਇਸਨੂੰ ਕਲਰਜ਼ ਆਫ਼ ਪੰਜਾਬ ਪਬਲਿਸ਼ਰਜ਼ ਨੇ ਛਾਪਿਆ ਹੈ। ਇਸ ਪੁਸਤਕ ਨੂੰ ਸਾਹਿਤ-ਅਕਾਦਮੀ ਦਿੱਲੀ ਨੇ ਯੁਵਾ ਪੁਰਸਕਾਰ ੨੦੧੭ ਦੇ ਕੇ ਇਸ ਸਮਰੱਥ ਕਵੀ ਨੂੰ ਥਾਪੜਾ ਦਿੱਤਾ ਹੈ ।
DownloadOnline Read
Buy Now