ਡਾਕੂਆਂ ਦਾ ਮੁੰਡਾ / Dakuan Da Munda
ਕਿਤਾਬ / Book | ਡਾਕੂਆਂ ਦਾ ਮੁੰਡਾ / Dakuan Da Munda |
ਲੇਖ਼ਕ / Writer | ਮਿੰਟੂ ਗੁਰੂਸਰੀਆ / Mintu Gurusaria |
ਪ੍ਰਕਾਸ਼ਕ / Publisher | ਪੰਜਾਬੀ ਸਾਹਿਤ ਪਬਲੀਕੇਸ਼ਨ / Punjabi Sahit Publication |
ਭਾਸ਼ਾ / Language | ਪੰਜਾਬੀ / Punjabi |
ਪੰਨੇ / Pages | 134 |
ਆਕਾਰ / Size | 12 MB |
ਸ੍ਰੇਣੀ / Category | ਸਵੈ-ਜੀਵਨੀ / Autobiography |
ਡਾਕੁੂਆਂ ਦਾ ਮੁੰਡਾ , ਅੱਜ ਦੇ ਸਮੇ ਦੀਆਂ ਸਭ ਤੋੰ ਚਰਚਿਤ ਜੀਵਨੀਆਂ ਵਿਚੋੰ ਇਕ । ਇਹ ਜੀਵਨੀ ਕਿਸੇ ਕਲਾਕਾਰ,ਲੇਖਕ ਜਾਂ ਸਿਆਸਤਦਾਨ ਦੀ ਨਹੀ ‘ਮਿੰਟੂ ਗੁਰੂਸਰੀਆ’ ਦੀ ਹੈ । ਕੌਣ ਮਿੰਟੂ ਗੁਰੂਸਰੀਆ ? ਕਬੱਡੀ ਜਗਤ ਦਾ ਇਕ ਉੱਭਰਦਾ ਸਿਤਾਰਾ ਜੋ ਜੇਕਰ ਨਸ਼ੇ ਦੇ ਚਿੱਕੜ ਵਿਚ ਆਵਦੇ ਆਪ ਨੂੰ ਨਾ ਲਬੇੜਦਾ ਤਾਂ ਦੇਸ-ਪਰਦੇਸ ਵਿਚ ਆਵਦੇ ਮਾਂ-ਬਾਪ,ਆਵਦੇ ਪਿੰਡ ਅਤੇ ਪੰਜਾਬ ਦਾ ਨਾਂਓ ਜਰੂਰ ਰੋਸ਼ਨ ਕਰਦਾ । ਪਰ ਅਜਿਹਾ ਇਸਲਈ ਨਹੀ ਹੋਇਆ ਕਿਉਂਕਿ ਉਹ ਮਿਹਨਤ ਕਰਨ ਦੀ ਉਮਰ ਵਿਚ ਗਲਤ ਸੰਗਤ ਵਿਚ ਫਸ ਕੇ ਨਸ਼ੇ ਦੇ ਰਾਹ ਤੇ ਤੁਰ ਪਿਆ । ਜਿਸ ਰਾਹ ਨੇ ਉਸ ਤੋਂ ਉਸ ਦਾ ਸੁਨਿਹਰੀ ਭਵਿੱਖ ਖੋਹ ਲਿਆ। ਅਜੋਕੇ ਸਮੇਂ ਵਿਚ ਇਸ ਕਿਤਾਬ ਨੂੰ ਪੜਨਾ ਪੰਜਾਬ ਦੇ ਹਰ ਨੋਜਵਾਨ ਉੱਤੇ ਫਰਜ਼ ਹੈ । ਇਸ ਕਿਤਾਬ ਵਿਚ ਲੇਖਕ ਨੇ ਆਵਦੇ ਜੀਵਨ ਦੀਆਂ ਘਟਨਾਵਾਂ ਦਾ ਵਰਣਨ ਕਰਦੇ ਹੋਏ ਦੱਸਿਆ ਹੈ। ਉਨਾਂ ਗੱਲਾਂ, ਵਰਤਾਰਿਆ, ਘਟਨਾਵਾਂ ਨਾਲ ਵਾ-ਵਾਸਤਾ ਰੱਖਦੀ ਹੈ, ਜੋ ਰੋਂਗਟੇ ਖੜੇ ਕਰਦੇ ਹਨ। ਪੜ੍ਨ ਵਾਲੇ ਦੇ ਦਿਮਾਗ ਵਿੱਚ ਖਲਲ ਪੈਦਾ ਹੈ ਕਿ ਕੀ ਇਹ ਸੱਚ ਹੈ? ਕੀ ਇਹ ਕੁੱਝ ਵੀ ਹੋ ਸਕਦਾ ਹੈ? ਪਰ ਇਸ ਸਵੈ-ਜੀਵਨੀ ਨੂੰ ਪੜ੍ਦਿਆਂ ਇਸ ਗੱਲ ਦਾ ਰੱਤੀ ਭਰ ਵੀ ਸ਼ੱਕ ਮਨ ਵਿੱਚ ਨਹੀ ਉਘੜਦਾ ਕਿ ਕੋਈ ਵੀ ਗੱਲ ਕਲਪਨਾ ਨੂੰ ਖਹਿ ਕੇ ਲੰਘੀ ਹੋੇਵੇ। ਨਸ਼ਾ ਇੱਕ ਕੋਹੜ ਹੈ ਇਸ ਗੱਲ ਨੂੱ ਇਹ ਸਵੈ-ਜੀਵਨੀ ਮੁੱਲੋ ਹੀ ਝੁਠਲਾਉੰਦੀ ਹੈ। ਇੱਥੇ ਤਾਂ ਵਾਰਸ ਸ਼ਾਹ ਵੀ ਝੂਠਾ ਪੈਦਾ ਹੈ ਜੋ ਕਹਿੰਦਾ ਹੈ;
ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ
ਭਾਵੇ ਕੱਟੀਏ ਪੋਰੀਆਂ-ਪੋਰੀਆਂ ਜੀ।
ਪਰ ਮਿੰਟੂ ਨੇ ਆਪਣੀਆਂ ਵਿਕਰਾਲ ਰੂਪੀ ਸਭ ਆਦਤਾਂ ਨੂੰ ਛੱਡਿਆ ਹੈ। ਇਸ ਨੂੰ ਪੜ੍ਕੇ ਨਸਿ਼ਆਂ ਦੀ ਦਲਦਲ ਚ ਖੁੱਭੇ ਅਨੇਕਾਂ ਘਰਾਂ ਦੇ ਚਿਰਾਗ ਰੋਸ਼ਨ ਹੋਣਗੇ, ਮਾਵਾਂ ਆਪਣੇ ਨਸ਼ੇੜੀ ਪੁੱਤਾਂ ਨੂੰ ਸਾਊ ਕਹਿਣਗੀਆਂ। ਨਸ਼ਾ ਅਤੇ ਬਦਮਾਸ਼ੀ ਇਕ ਸਿਓੰਕ ਵਾਂਗ ਦਿਨੋ ਦਿਨ ਪੰਜਾਬ ਦੀ ਜਵਾਨੀ ਨੂੰ ਖਾ ਰਹੇ ਹਨ । ਇਹੋ ਜਿਹੇ ਹਲਾਤਾਂ ਵਿਚ ਇਸ ਕਿਤਾਬ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ । ਲੇਖਕ ਨੇ ਪੂਰੇ ਵਿਸਤਾਰ ਨਾਲ ਇਹ ਵੀ ਦੱਸਿਆ ਕਿ ਉਸਨੂ ਆਵਦਾ ਅਾਪ ਨੂੰ ਸੁਧਾਰਨ ਲਈ ਕੀ – ਕੀ ਉਪਰਾਲੇ ਕਰਨੇ ਪਏ । ਕਿਤਾਬ ਵਿਚ ਲੇਖਕ ਨੇ ਇਹ ਵੀ ਦੱਸਿਆ ਕਿ ਪੱਕੇ ਇਰਾਦੇ ਨਾਲ ਮਨੁੱਖ ਬੁਰੀ ਤੋ ਬੁਰੀ ਤੇ ਪੁਰਾਣੀ ਪੁਰਾਣੀ ਆਦਤ ਨੂੰ ਛੱਡ ਸਕਦਾ ਹੈ । ਬੇਸ਼ੱਕ ਇਹ ਕਿਤਾਬ ਨੌਜਵਾਨਾਂ ਨੂੰ ਸੇਧ ਦੇਣ ਲਈ ਇਕ ਸ਼ਲਾਘਾਯੋਗ ਉਪਰਾਲਾ ਹੈ ।
Buy Now
Tags: ਗੁਰਮੁਖੀ / Gurmukhi Books, ਪੰਜਾਬੀ ਸਾਹਿਤ / Punjabi Literature Books, Dakuan da munda pdf, Dakuan da munda book pdf download, Mintu Gurusaria books pdf download, punjabi pdf book free download, Download pdf books in punjabi, dakuan da munda by Mintu gurusaria pdf, download free,dakuan da munda book, dakuan da munda book pdf, dakuan da munda book by mintu gurusaria, dakuan da munda book read online, dakuan da munda book pdf download,