ਪਵਿੱਤਰ ਪਾਪੀ / Pavitar Papi

ਕਿਤਾਬ / Book ਪਵਿਤੱਰ ਪਾਪੀ / Pavitar Papi
ਲੇਖ਼ਕ / Writer ਨਾਨਕ ਸਿੰਘ / Nanak Singh
ਪ੍ਰਕਾਸ਼ਕ / Publisher ਲੋਕ ਸਹਿਤੀਆਂ ਪ੍ਰਕਾਸ਼ਨ / Lok Sahitya Prakashan
ਭਾਸ਼ਾ / Language ਪੰਜਾਬੀ / Punjabi
ਪੰਨੇ / Pages 167
ਆਕਾਰ / Size 11.5 MB
ਸ੍ਰੇਣੀ / Category ਨਾਵਲ / Novel

"ਪਵਿੱਤਰ ਪਾਪੀ" ਨਾਨਕ ਸਿੰਘ ਜੀ ਦਾ ਲਿਖਿਆ ਨਾਵਲ ਹੈ। ਇਹ ਨਾਵਲ ਸਾਲ ੧੯੨੭ ਵਿੱਚ ਲਿਖਿਆ ਗਿਆ ਸੀ। ਇਸਨੂੰ ਪੰਜਾਬੀ ਸਾਹਿਤ ਦਾ ਹੁਣ ਤੱਕ ਦਾ ਸਰਵਸ੍ਰੇਸ਼ਠ ਨਾਵਲ ਵੀ ਕਿਹਾ ਜਾ ਸਕਦਾ ਹੈ। ਇਹ ਇੱਕ ਛੋਟਾ ਨਾਵਲ ਹੈ, ਜਿਸ ਵਿਚ ਰੋਮਾਂਚ, ਰੋਮਾਂਸ, emotions ਸਬ ਕੁੱਝ ਹੈ, ਤੇ ਦਰਦ ਤਾਂ ਅੰਤਾਂ ਦਾ ਹੈ। ਨਾਵਲ ਦੀ ਕਹਾਣੀ ਸ਼ੁਰੂ ਤੋਂ ਹੀ ਬੰਨ ਕੇ ਰੱਖਦੀ ਹੈ ਅਤੇ ਨਾਵਲ ਬਹੁਤ ਤੇਜ ਰਫਤਾਰ ਨਾਲ ਚਲਦਾ ਹੈ। ਇਸਦੀ ਕਹਾਣੀ ਤੁਹਾਨੂੰ ਇਸ ਲਈ ਵੀ ਪਸੰਦ ਆਵੇਗੀ, ਕਿਉਂ ਕੇ ਇਹ ਅਜਾਦੀ ਤੋਂ ਪਹਿਲਾਂ ਦੇ ਸਾਂਝੇ ਪੰਜਾਬੀ ਦੀ ਕਹਾਣੀ ਹੈ ।ਨਾਵਲ ਲਿਖਣ ਦੀ ਸ਼ੈਲੀ ਆਪਣੇ ਸਮੇਂ ਤੋਂ ੪੦-੫੦ ਸਾਲ ਅੱਗੇ ਦੀ ਜਾਪਦੀ ਹੈ। ਇਸ ਨਾਵਲ ਤੇ ਇੱਕ ਫਿਲਮ ਵੀ ਬਣ ਚੁੱਕੀ ਹੈ।
ਕਹਾਣੀ ਕੁੱਝ ਇਸ ਤਰਾਂ ਹੈ।
ਪੰਨਾ ਲਾਲ ਰਾਵਲਪਿੰਡੀ ਵਿੱਚ ਇੱਕ ਘੜੀਆਂ ਦੀ ਦੁਕਾਨ ਤੇ ਲੇਖਾ- ਜੋਖਾ ਦਾ ਕੰਮ ਕਰਦਾ ਹੈ । ਉਸਦਾ ਮਾਲਿਕ ਉਸਦੇ ਕੰਮ ਤੋਂ ਹਮੇਸ਼ਾ ਨਾਖੁਸ਼ ਰਹਿੰਦਾ ਹੈ।ਪੰਨਾ ਲਾਲ ਦੀ ਆਰਥਿਕ ਹਾਲਤ ਵੀ ਠੀਕ ਨਹੀਂ ਅਤੇ ਉਸਨੂੰ ਹਮੇਸ਼ਾਂ ਆਪਣੀ ਵੱਡੀ ਕੁੜੀ ਵੀਨਾ ਦੇ ਵਿਆਹ ਦੀ ਫ਼ਿਕਰ ਲੱਗੀ ਰਹਿੰਦੀ ਹੈ।
ਇੱਕ ਦਿਨ ਦੁਕਾਨ ਮਾਲਿਕ ਉਸਦੀ ਜਗ੍ਹਾ ਤੇ ਇੱਕ ਨੌਜਵਾਨ ਮੁੰਡੇ (ਕੇਦਾਰ) ਨੂੰ ਰੱਖ ਲੈਂਦਾ ਹੈ, ਜੋ ਉਸਤੋਂ ਵਧੀਆ ਕੰਮ ਕਰਦਾ ਹੈ। ਪੰਨਾ ਲਾਲ ਕੇਦਾਰ ਨੂੰ ਇੱਕ ਚਿੱਠੀ ਦੇ ਕੇ ਲਾਪਤਾ ਹੋ ਜਾਂਦਾ ਹੈ। ਉਸ ਚਿੱਠੀ ਰਾਹੀਂ ਓਹ ਉਸਦੇ ਪਰਿਵਾਰ ਤੇ ਆਉਣ ਵਾਲੇ ਆਰਥਿਕ ਸੰਕਟ ਲਈ ਕੇਦਾਰ ਨੂੰ ਜਿੰਮੇਵਾਰ ਠਹਿਰਾਉਂਦਾ ਹੈ। ਕੇਦਾਰ ਉਸਦੇ ਪਰਿਵਾਰ ਨਾਲ ਝੂਠ ਬੋਲਦਾ ਹੈ ਕੇ ਪੰਨਾ ਲਾਲ ਦੁਕਾਨ ਦੇ ਕੰਮ ਲਈ ਬੰਬੇ ਗਿਆ ਹੈ। ਇਸਤਰ੍ਹਾਂ ਕੇਦਾਰ ਉਸਦੇ ਪਰਿਵਾਰ ਨੂੰ ਝੂਠ ਬੋਲਦਾ ਚਲਾ ਜਾਂਦਾ ਹੈ, ਪਰ ਪਰਿਵਾਰ ਦੀ ਪੂਰੀ ਆਰਥਿਕ ਮਦਦ ਕਰਦਾ ਰਹਿੰਦਾ ਹੈ। ਕੇਦਾਰ ਉਸਦੇ ਪਰਿਵਾਰ ਦੇ ਬਹੁਤ ਨੇੜੇ ਆ ਜਾਂਦਾ ਹੈ । ਪੰਨਾ ਲਾਲ ਦੀ ਪਤਨੀ ਨੂੰ ਓਹ ਮਾਂ ਕਹਿੰਦਾ ਹੈ। ਪਰ ਬਾਅਦ ਵਿੱਚ ਉਸਨੂੰ ਪੰਨਾ ਲਾਲ ਦੀ ਵੱਡੀ ਕੁੜੀ ਨਾਲ ਪਿਆਰ ਹੋ ਜਾਂਦਾ ਹੈ l
ਫਿਰ ਓਹ ਕਿਵੇਂ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ ਤੇ ਕਿਓਂ ਓਹ ਖੁਦ ਨੂੰ ਪਾਪੀ ਸਮਝਣ ਲੱਗ ਜਾਂਦਾ ਹੈ, ਕਿਵੇਂ ਇਸ ਗਮ ਨਾਲ ਓਹਦੀ ਸਿਹਤ ਵਿਗੜਦੀ ਜਾਂਦੀ ਹੈ, ਇਸ ਸਬ ਘਟਨਾਕ੍ਰਮ ਨੂੰ ਲੇਖਕ ਨੇ ਬਹੁਤ ਹੈ ਸ਼ਾਨਦਾਰ ਤਰੀਕੇ ਨਾਲ ਲਿਖਿਆ ਹੈ।
""ਨਾਵਲ ਦੀ ਸਬ ਤੋਂ ਵੱਡੀ ਖਾਸੀਅਤ ਹੈ, ਇੱਕ ਖ਼ਾਸ ਘਟਨਾ ਪ੍ਰਤੀ ਦੋ ਵੱਖ ਵੱਖ ਪਾਤਰਾਂ ਦੀ ਮਨੋ ਦਿਸ਼ਾ ਨੂੰ ਦਰਸਾਉਣਾ।"" ਜਿਵੇਂ, ਦਿਨ ਵਿੱਚ ਕੇਦਾਰ ਦੇ ਗੁੱਸੇ ਹੋਣ ਕਰਕੇ ਰਾਤ ਨੂੰ ਕੇਦਾਰ ਤੇ ਵੀਨਾ ਦੇ ਮਨ ਵਿੱਚ ਕਿਹੋ ਜਹੇ ਖਿਆਲ ਉਪਜਦੇ ਨੇ ਅਤੇ ਕਿਸ ਤਰਾਂ ਓਹ ਵੀਨਾ ਦੀ ਮਾਂ ਦੇ ਗੈਰਮਜੂਦਗੀ ਵਿੱਚ ਰਾਤ ਨੂੰ ਛੱਤ ਤੇ ਮਿਲਦੇ ਨੇ, ਇਸ ਸਬ ਦਾ ਚਿਤਰਣ ਬਹੁਤ ਹੀ ਸ਼ਾਨਦਾਰ ਢੰਗ ਨਾਲ ਕੀਤਾ ਗਿਆ ਹੈ। ਮੈਂ ਕਈ ਪੰਜਾਬੀ ਅਤੇ ਭਾਰਤੀ ਇੰਗਲਿਸ਼ ਨਾਵਲ ਪੜੇ ਨੇ, ਪਰ ਕਹਾਣੀ ਨੂੰ ਪੇਸ਼ ਕਰਨ ਦਾ ਇਹੋ ਜਿਹਾ ਤਰੀਕਾ ਕਿਤੇ ਵੀ ਨਹੀਂ ਦੇਖਿਆ।
ਕਿਹਾ ਜਾਂਦਾ ਹੈ, ਆਪਣੇ ਸਮੇਂ ਦੌਰਾਨ ਨਾਨਕ ਸਿੰਘ ਜੀ ਨੇ ਵੱਡੀ ਗਿਣਤੀ ਵਿੱਚ ਇੱਕ ਪਾਠਕ ਵਰਗ ਪੈਦਾ ਕੀਤਾ। ਪੰਜਾਬੀ ਸਾਹਿਤ ਪੜ੍ਹਨ ਦੇ ਚਾਹਵਾਨਾਂ ਨੂੰ ਇਹ ਨਾਵਲ ਜਰੂਰ ਪੜ੍ਹਨਾ ਚਾਹੀਦਾ ਹੈ।
⭐⭐⭐⭐⭐
Download
Buy Now

Tags: ਗੁਰਮੁਖੀ / Gurmukhi Books, ਪੰਜਾਬੀ ਸਾਹਿਤ / Punjabi Literature Books, Pavitar Papi Punjabi pdf, Pavitar Papi book pdf download, Nanak Singh Best books pdf download, punjabi Best novel pdf book free download, Nanak Singh Best Novel Download pdf books in punjabi, review,