ਰਹੱਸ / The Secret
ਕਿਤਾਬ / Book | ਰਹੱਸ / Rahas / The Secret |
ਲੇਖ਼ਕ / Writer | ਰੋਂਡਾ ਬਰਨ / Rhonda Byrne |
ਅਨੁਵਾਦਕ / Translater | ਸੁਰੇਦਰ ਪਾਲ ਸਿੰਘ / Surender Pal Singh |
ਪ੍ਰਕਾਸ਼ਕ / Publisher | ਮੰਜੂਲ ਪੁਬਲਿਸ਼ਇੰਗ ਹਾਉਸ / Manjul Publishing House |
ਭਾਸ਼ਾ / Language | ਪੰਜਾਬੀ / Punjabi |
ਪੰਨੇ / Pages | 216 |
ਆਕਾਰ / Size | 14.5 MB |
ਸ੍ਰੇਣੀ / Category | ਸੰਸਾਰ ਪ੍ਰਸਿੱਧ / World Famous |
ਇਹ ਪੁਸਤਕ ਲੇਖਿਕਾ ਦੀ ਬਹੁ-ਚਰਚਿਤ ਤੇ ਵਿਕਰੀ ਦੇ ਸਰਵੋਤਮ ਪ੍ਰਤਿਮਾਨ ਸਥਾਪਿਤ ਕਰਨ ਵਾਲੀ ਜਗਤ ਪ੍ਰਸਿਧ ਰਚਨਾ ‘The Secret’ ਦਾ ਪੰਜਾਬੀ ਅਨੁਵਾਦ ਹੈ। ਇਸ ਵਿਚ ਰਹੱਸ ਦੇ ਸਾਰੇ ਅੰਸ਼ ਪਹਿਲੀ ਵਾਰ ਇਕੱਠੇ ਹੋ ਕੇ ਹੈਰਾਨੀਕੁਨ ਢੰਗ ਨਾਲ ਸਾਹਮਣੇ ਆ ਰਹੇ ਹਨ। ਇਸ ਰਹੱਸ ਦਾ ਗਿਆਨ ਅਤੇ ਅਨੁਭਵ ਸਾਰੇ ਲੋਕਾਂ ਦੇ ਜੀਵਨ ਦੀ ਕਾਇਆਕਲਪ ਕਰ ਸਕਦਾ ਹੈ । ਇਸ ਪੁਸਤਕ ਵਿਚ ਤੁਸੀਂ ਆਪਣੇ ਜੀਵਨ ਦੇ ਹਰ ਪਹਿਲੂ – ਧਨ, ਸਿਹਤ, ਸੰਬੰਧ, ਖ਼ੁਸ਼ੀ ਤੇ ਲੋਕ-ਵਿਵਹਾਰ – ਵਿਚ ਰਹੱਸ ਦਾ ਪ੍ਰਯੋਗ ਕਰਨਾ ਸਿੱਖੋਗੇ । ਤੁਸੀਂ ਆਪਣੇ ਅੰਦਰ ਛੁਪੀ ਉਸ ਪ੍ਰਬਲ ਸ਼ਕਤੀ ਨੂੰ ਜਾਣ ਜਾਓਗੇ, ਜਿਸਦਾ ਪ੍ਰਗਟਾਵਾ ਅਜੇ ਤੱਕ ਨਹੀਂ ਹੋਇਆ। ਇਹ ਅਹਿਸਾਸ ਤੁਹਾਡੇ ਜੀਵਨ ਦੇ ਹਰ ਪਹਿਲੂ ਨੂੰ ਖ਼ੁਸ਼ੀਆਂ ਨਾਲ ਭਰ ਸਕਦਾ ਹੈ । ਰਹੱਸ ਵਿਚ ਆਧੁਨਿਕ ਯੁਗ ਦੇ ਉਪਦੇਸ਼ਕਾਂ ਦਾ ਗਿਆਨ ਵੀ ਸ਼ਾਮਿਲ ਹੈ, ਜਿਨ੍ਹਾਂ ਨੇ ਇਸਦਾ ਪ੍ਰਯੋਗ ਸਿਹਤ, ਦੌਲਤ ਤੇ ਸੁਖ ਹਾਸਿਲ ਕਰਨ ਲਈ ਕੀਤਾ ਹੈ । ਉਨ੍ਹਾਂ ਦੀਆਂ ਰੌਚਕ ਕਹਾਣੀਆਂ ਤੋਂ ਪਤਾ ਚਲਦਾ ਹੈ ਕਿ ਰਹੱਸ ਦੇ ਗਿਆਨ ’ਤੇ ਅਮਲ ਕਰਨ ਨਾਲ ਬੀਮਾਰੀਆਂ ਠੀਕ ਹੋ ਸਕਦੀਆਂ ਹਨ, ਅਥਾਹ ਦੌਲਤ ਪਾਈ ਜਾ ਸਕਦੀ ਹੈ, ਸਮੱਸਿਆਵਾਂ ਨੂੰ ਸੁਲਝਾਇਆ ਜਾ ਸਕਦਾ ਹੈ ਅਤੇ ਅਸੰਭਵ ਸਮਝੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਵੀ ਹਾਸਿਲ ਕੀਤਾ ਜਾ ਸਕਦਾ ਹੈ ।