ਦੋ ਢਾਈ ਸਾਲ / Do Dhai Saal
4 minute read
ਕਿਤਾਬ / Book | ਦੋ ਢਾਈ ਸਾਲ / Do Dhai Saal |
ਲੇਖ਼ਕ / Writer | ਚਿੱਟਾ ਸਿੱਧੂ / Chitta Sidhu |
ਪ੍ਰਕਾਸ਼ਕ / Publisher | ਕੈਲਿਬਰ ਪੁਬਲਿਕਾਸ਼ਨ / Caliber Publication |
ਭਾਸ਼ਾ / Language | ਪੰਜਾਬੀ / Punjabi |
ਪੰਨੇ / Pages | 220 |
ਆਕਾਰ / Size | 9 MB |
ਸ੍ਰੇਣੀ / Category | ਹੋਰ ਕਿਤਾਬਾਂ / Other Books |
ਛੱਲਾ-ਮੇਰਾ ਤਾਜਮਹਿਲ
ਵੈਸੇ ਮੈਨੂੰ ਘੁੰਮਣ-ਫਿਰਨ ਦਾ ਬਾਲਾ ਸੌਕ ਨਹੀਂ, ਪਰ ਤੇਰੀਆਂ ਯਾਦਾਂ ਦੇ ਤਾਜ-ਮਹਿਲ 'ਚ ਅਕਸਰ ਹੀ ਗੇੜਾ ਰੱਖਦਾ। ਸ਼ਾਹਜਹਾਂ ਨੇ ਤਾਜ-ਮਹਿਲ ਬਾਰਾਂ ਸਾਲਾ ਵਿੱਚ ਬਣਵਾਇਆ ਸੀ ਤੇ ਮੈਂ ਤੇਰੀਆਂ ਯਾਦਾਂ ਦਾ ਤਾਜ-ਮਹਿਲ ਦੋ ਸਾਲਾ ਵਿੱਚ ਤਿਆਰ ਕਰ ਲਿਆ। ਇਹ ਤਾਜ ਮਹਿਲ ਤੇਰੀਆਂ ਯਾਦਾਂ ਨਾਲ ਲਬਰੇਜ਼ ਐ ਤੇ ਮੇਰੀ ਇਸ ਨਾਲ ਬੜੀ ਸਾਂਝ ਐ। ਜੇ ਕਦੇ ਇਹਨਾਂ ਦੇ ਵਿਹੜੇ ਨਾ ਜਾਵਾਂ ਤਾਂ ਇਹ ਉਲਾਭਾ ਭੇਜ ਦਿੰਦੀਆ ਨੇ ਅੱਜ ਕਿਹੜੀ ਸੋਕਣ ਕੋਲ ਗਿਆ ਸੀ ਜਿਹੜਾ ਸਾਡੇ ਵੱਲ ਨਹੀਂ ਆਇਆ। ਤੇਰੀਆਂ ਯਾਦਾਂ ਦਾ ਮੇਰੇ ਬਿਨਾ ਦਿਲ ਨਹੀਂ ਲੱਗਦਾ ਤੇ ਮੇਰਾ ਤੇਰੀਆਂ ਯਾਦਾਂ ਬਗੈਰ। ਅੱਜ ਵੀ ਗਿਆ ਸਾਂ ਇਹਨਾਂ ਕੋਲ ਤੇ ਇਹ ਮੈਨੂੰ ਆਪਣੀ ਮੁਹੱਬਤ ਦੇ ਸ਼ੁਰੂਆਤੀ ਦਿਨਾਂ ਵੱਲ ਲੈ ਤੁਰੀਆਂ...... ਦੋ ਜਨਵਰੀ 2017 ਨੂੰ ਤੇਰਾ ਪਹਿਲਾਂ ਮੈਸਿੱਜ ਆਇਆ...Hi....sandeep....👩💻.....here। ਮੈਂ ਚਿੱਕਨ ਪੋਕਸ ਹੋਣ ਕਰਕਿ ਇੱਕ ਜਨਵਰੀ ਨੂੰ ਘਰ ਆਇਆ। ਮੇਰੇ ਘਰ ਆਉਣ ਤੋਂ ਥੋੜੇ ਦਿਨ ਪਹਿਲਾਂ ਆਪਣੀ ਮੁਲਾਕਾਤ ਹੋਈ ਸੀ। ਉਦੋ ਤੇਰੇ ਕੋਲ ਮੇਰਾ ਨੰਬਰ ਨਹੀਂ ਸੀ ਤੂੰ ਕਿਸੇ ਦੋਸਤ ਤੋਂ ਨੰਬਰ ਲੈ ਮੈਸਿੱਜ ਕੀਤਾ। ਇੱਥੋ ਆਪਣੀ ਦੋਸਤੀ ਦੀ ਸ਼ੁਰੂਆਤ ਹੋਈ ਜਿਹੜੀ ਫਿਰ ਪਿਆਰ ਵਿੱਚ ਬਦਲੀ। ਮੈਨੂੰ ਘਰ ਪੰਦਰਾਂ ਕੁ ਦਿਨ ਲੱਗ ਗਏ। ਆਪਣੀ ਗੱਲ-ਬਾਤ ਹੁੰਦੀ ਰਹੀ ਤੇ ਫਿਰ ਆਪਾਂ ਪਹਿਲਾਂ ਪ੍ਰੋਗਰਾਮ ਪਲੈਨ ਕੀਤਾ ਕਿ ਜਦੋਂ ਮੈਂ ਠੀਕ ਹੋ ਵਾਪਿਸ ਚੰਡੀਗੜ੍ਹ ਆਇਆ ਫਿਲਮ ਦੇਖਣ ਚੱਲਾਂਗੇ। ਭਾਵੇਂ ਮੈਨੂੰ ਸ਼ੁਰੂ ਤੋਂ ਹੀ ਫਿਲਮਾਂ ਦੇਖਣ ਦਾ ਸੌਕ ਘੱਟ ਰਿਹਾ ਸੀ। ਪਰ ਫਿਰ ਆਪਾਂ ਹਰ ਹਫਤੇ ਫਿਲਮ ਦਾ ਪ੍ਰੋਗਰਾਮ ਬਣਾਈ ਰੱਖਦੇ। ਇਹਨਾਂ ਫਿਲਮਾਂ ਦੇ ਨਾਲ ਇੱਕ ਖਾਸ ਗੱਲ ਜੁੜੀ ਹੋਈ ਐ, ਜਿਹੜੀ ਅਕਸਰ ਹੀ ਮੈਨੂੰ ਯਾਦ ਆਉੰਦੀ ਰਹਿੰਦੀ ਐ। ਮੇਰੀ ਉਂਗਲ ਵਿੱਚ ਜੋ ਚਾਂਦੀ ਦਾ ਛੱਲਾ ਐ, ਜਿਸਦੇ ਉੱਪਰ 'SIDHU' ਉਕਰਿਆ ਹੋਇਆ ਐ। ਉਸ ਛੱਲੇ ਦਾ ਸੰਬੰਧ ਇਹਨਾਂ ਫਿਲਮਾਂ 'ਚੋਂ ਇੱਕ ਨਾਲ ਐ, ਇੱਕ ਵਾਰ ਆਪਾਂ ਫਿਲਮ ਦੇਖ ਰਹੇ ਸਾਂ ਤੇ ਤੂੰ ਕਿਹਾ ਲਾਡੀ ਆਪਣਾ ਹੱਥ ਅੱਗੇ ਕਰ। ਮੈਂ ਹੱਥ ਅੱਗੇ ਕੀਤਾ ਤੂੰ ਮੇਰੇ ਖੱਬੇ ਹੱਥ ਦੀ ਚੀਚੀ ਨਾਲ ਦੀ ਉਂਗਲ 'ਚ ਛੱਲਾ ਪਾਅ ਦਿੱਤਾ। ਛੱਲਾ ਪਾਉਣ ਤੋਂ ਬਾਅਦ ਮੈਂ ਫਿਲਮ ਨਹੀਂ ਦੇਖ ਸਕਿਆ, ਫੋਨ ਦੀ ਲਾਈਟ ਲਾਅ ਛੱਲਾ ਹੀ ਦੇਖਦਾ ਰਿਹਾ। ਤੇਰੇ ਵੱਲੋਂ ਦਿੱਤੀ ਇਹ ਪਹਿਲੀਂ ਨਿਸ਼ਾਨੀ ਸੀ। ਉਹ ਦਿਨ ਤੇ ਆ ਦਿਨ ਤੇਰਾ ਇਹ ਛੱਲਾ ਮੇਰੇ ਉਂਗਲ 'ਚੋਂ ਉਤਰਿਆ ਨਹੀਂ। ਹਾਂ ਵਾਲੀਬਾਲ ਖੇਡਣ ਲੱਗਾ ਉਂਤਾਰ ਲੈਂਦਾ ਹਾਂ ਕੇ ਕਿਤੇ ਛੱਲੇ ਦੇ ਸੱਟ ਨਾ ਵੱਜੇ। ਛੱਲਾ ਕੋਈ ਨਿਰਜੀਵ ਥੋੜਾ ਐ, ਇਹਦੇ 'ਚ ਵੀ ਤਾਂ ਤੇਰੀ ਰੂਹ ਵੱਸਦੀ ਐ। ਮੈਂ ਅਕਸਰ ਹੀ ਛੱਲੇ 'ਚੋਂ ਤੈਨੂੰ ਤੱਕਦਾ ਰਹਿਣਾ। ਤੇਰੀਆਂ ਯਾਦਾਂ ਵੀ ਤੇਰੇ ਵਾਂਗ ਬੜ੍ਹੇ ਨਖਰੇ ਕਰਦੀਆਂ ਨੇ, ਨਾਲੇ ਮੈਨੂੰ ਕਹੀ ਜਾਣਗੀਆਂ ਕਿ ਹੁਣ ਸਾਡੇ ਕੋਲ ਨਾ ਆਇਆ ਕਰ, ਜੇ ਮੈਂ ਇਹਨਾਂ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰਾ ਤਾਂ ਕੋਈ ਇਹੋ ਜਿਹੀ ਗੱਲ ਛੇੜਦੀਆਂ ਨੇ ਕਿ ਮੈਂ ਕਈ-ਕਈ ਦਿਨ ਇਹਨਾਂ ਕੋਲ ਹੀ ਬੈਠਾ ਰਹਿਣਾ। ਅੱਜ ਵੀ ਇਹਨਾਂ ਏਦਾਂ ਹੀ ਕੀਤਾ ਕਹਿੰਦੀਆ ਤੈਨੂੰ ਯਾਦ ਐ ਦੋ ਜਨਵਰੀ 2017 ਨੂੰ ਉਹਨੇ ਪਹਿਲਾਂ ਮੈਸਿੱਜ ਕੀਤਾ ਸੀ ਤੇ ਦੋ ਜਨਵਰੀ 2019 ਨੂੰ ਰਾਤ ਦੇ ਦੱਸ ਕੁ ਵਜੇ ਤੈਨੂੰ ਉਹਦੀ ਮੰਗਣੀ ਬਾਰੇ ਪਤਾ ਲੱਗਾ.... ਤੇਰਾ ਫੋਨ ਆਇਆ ਕੇ ਮੰਗਣੀ ਤਾਂ ਕੁਝ ਦਿਨ ਪਹਿਲਾਂ ਹੋ ਗਈ ਆ, ਪਰ ਮੇਰੇ 'ਚ ਤੈਨੂੰ ਇਹ ਗੱਲ ਦੱਸਣ ਦੀ ਹਿੰਮਤ ਨਹੀਂ ਹੋ ਰਹੀ। ਤੂੰ ਝੱਲਾ ਜਿਹਾ ਤਾਂ ਹੈ, ਦੋ ਸਾਲ ਮੈਂ ਤੈਨੂੰ ਪੁੱਤਾ ਵਾਂਗ ਪਾਲਿਆ ਐ। ਉਹ ਮੈਨੂੰ ਸ਼ਗਣ ਪਾਅ ਰਹੇ ਸੀ ਤੇ ਮੇਰਾ ਰੋਣਾ ਨਹੀੰ ਬੰਦ ਹੋਇਆ। ਮੇਰੀਆਂ ਅੱਖਾਂ ਅੱਗੇ ਤੇਰੀ ਸ਼ਕਲ ਹੀ ਘੁੰਮੀ ਗਈ। ਮੈਂ ਸੋਚ ਰਹੀ ਰਹੀ ਸਾਂ ਤੂੰ ਮੇਰੇ ਬਿਨ ਕੀ ਕਰੇਂਗਾ? ਮੇਰੇ ਕੋਲ ਤੇਰੀਆਂ ਪੰਜ ਕ ਸੋ ਦੇ ਕਰੀਬ ਫੋਟੋਆਂ ਨੇ। ਉਹਨਾਂ ਵਿੱਚੋਂ ਜਿਹੜੀ ਫੋਟੋ ਅੱਜ ਮੈਂ ਘੰਟਾ ਦੇਖਦਾ ਰਿਹਾ, ਉਹ ਫੋਟੋ ਐ ਤੇਰੀ ਅਗੈਂਜਮੈਂਟ ਰਿੰਗ ਦੀ ਜੋ ਆਪਣੀਆਂ ਅਖੀਰੀ ਮੁਲਾਕਾਤਾਂ ਤੇ ਮੈਂ ਖਿੱਚੀ ਸੀ। ਇਹ ਫੋਟੋ ਦੇਖ ਮੇਰੀ ਨਜ਼ਰ ਆਪਣੀ ਉਂਗਲ ਵਾਲੇ ਛੱਲੇ ਵੱਲ ਗਈ ਤਾਂ ਮੈਨੂੰ ਮਹਿਸੂਸ ਹੋਇਆ ਤੂੰ ਮੈਨੂੰ ਰੋਂਦੇ ਚੁੱਪ ਕਰਾ ਰਹੀ ਹੋਵੇਂ.... ਆਪਣੇ ਰਮਾਲ ਨਾਲ ਮੇਰੇ ਹੰਝੂ ਪੂੰਝ ਰਹੀ ਹੋਵੇਂ.... ਗਲ ਲਾ ਕਹਿ ਰਹੀ ਹੋਵੇਂ ਮੇਰੇ ਪੁੱਤ ਨੇ ਉਦਾਸ ਨਹੀਂ ਹੋਣਾ... ਕਦੇ ਇਹ ਨਾ ਸੋਚੀ ਕਿ ਮੈਂ ਇੱਕਲਾ ਹਾਂ... ਕਿਤੇ ਨਹੀਂ ਗਈ, ਤੇਰੇ ਕੋਲ ਹੀ ਆ.... ਮੇਰੀ ਹੋਂਦ ਨੂੰ ਮਹਿਸੂਸ ਕਰਿਆ ਕਰ...
ਕਿਤਾਬ: ਦੋ ਢਾਈ ਸਾਲ ਵਿੱਚੋ ਕੁੱਝ ਲਾਈਨਾ... ਚਿੱਟਾ ਸਿੱਧੂ.......
Download
Buy Now
Tags: ਗੁਰਮੁਖੀ / Gurmukhi Books, ਪੰਜਾਬੀ ਸਾਹਿਤ / Punjabi Literature Books, Do Dhai Saal pdf, Do Dhai Saal book pdf download, Do dhai saal Chitta sidhu pdf download, punjabi pdf book free download, Download pdf books in punjabi, Review