ਲਹੂ ਦੀ ਲੋਅ / Lahoo Di lou

ਪੰਜਾਬੀ ਦਾ ਉਹ ਨਾਵਲ ਜਿਸ ਨੂੰ ਪੰਜਾਬ ਵਿਚ ਕੋਈ ਛਪਣ ਲਈ ਤਿਆਰ ਨਹੀਂ ਸੀ।
ਕਿਤਾਬ / Book ਲਹੂ ਦੀ ਲੋਅ / Lahoo Di Lo
ਲੇਖ਼ਕ / Writer ਜਸਵੰਤ ਸਿੰਘ ਕੰਵਲ / Jaswant Singh Kanwal
ਪ੍ਰਕਾਸ਼ਕ / Publisher ਭਾ. ਚਤਰ ਸਿੰਘ ਜੀਵਨ ਸਿੰਘ / Bha. Chatar Singh Jiwan Singh
ਭਾਸ਼ਾ / Language ਪੰਜਾਬੀ / Punjabi
ਪੰਨੇ / Pages 368
ਆਕਾਰ / Size 16 MB
ਸ੍ਰੇਣੀ / Category ਨਾਵਲ / Novel

ਲਹੂ ਦੀ ਲੋਅ : ਪੰਜਾਬੀ ਦਾ ਉਹ ਨਾਵਲ ਜਿਸ ਨੂੰ ਪੰਜਾਬ ਵਿਚ ਕੋਈ ਛਪਣ ਲਈ ਤਿਆਰ ਨਹੀਂ ਸੀ।

ਸਿਦਕੀ, ਸਿਰੜੀ ਤੇ ਸਾਹਸੀ ਕੰਵਲ ਨੇ ਜ਼ਿੰਦਗੀ ਵਿੱਚ ਉਹ ਕੁਝ ਹੀ ਕੀਤਾ, ਜੋ ਉਨ੍ਹਾਂ ਦੇ ਮਨ ਵਿੱਚ ਆਇਆ। ਡਰ, ਭੈਅ ਤੇ ਪ੍ਰੇਸ਼ਾਨੀਆਂ ਉਸ ਦੇ ਕਿਤੇ ਨੇੜੇ-ਤੇੜੇ ਵੀ ਨਹੀਂ ਸਨ। ਲਿਖਦਿਆਂ- ਲਿਖਦਿਆਂ ਹੀ ਉਨ੍ਹਾਂ ਦੇ ਅੰਦਰ ਇੰਨੀ ਸੂਰਮਤਾਈ ਆਈ ਕਿ ਉਨ੍ਹਾਂ ਨੇ 70ਵਿਆਂ ਦੇ ਵਿੱਚ ਪੰਜਾਬ ਦਸ਼ ਤੇ ਕੌਮ ਦੇ ਹਾਲਾਤਾਂ ਦੇ ਮੱਦੇਨਜ਼ਰ "ਲਹੂ ਦੀ ਲੋਅ" ਵਰਗੀ ਰਚਨਾ ਲਿਖ ਦਿੱਤੀ। 1971 ਤੋਂ 1972 ਤੱਕ ਉਨ੍ਹਾਂ ਨੇ ਇਸ ਨਾਵਲ ਦੇ ਖਰੜੇ ਤਿਆਰ ਕੀਤੇ। ਉਧਰ ਦੇਸ਼ ਵਿੱਚ ਐਮਰਜੈਂਸੀ ਲੱਗ ਗਈ। ਜਿਹੜੇ ਪਬਲਿਸ਼ਰ ਕਦੇ ਨਾਵਲ ਛਾਪਣ ਲਈ ਉਨ੍ਹਾਂ ਦੇ ਮਗਰ-ਮਗਰ ਫਿਰਦੇ ਸਨ, ਉਹ "ਲਹੂ ਦੀ ਲੋਅ ਵਰਗੀ ਰਚਨਾ ਛਾਪਣੋਂ ਡਰ ਗਏ। ਛਾਪੇਖਾਨਿਆਂ 'ਤੇ ਛਾਪੇ ਪੈਣ ਲੱਗ ਪਏ ਤੇ ਸਖਤ ਸੈਂਸਰਸ਼ਿਪ ਲਾਗੂ ਹੋ ਗਈ। ਕਿਸੇ ਪਬਲਿਸ਼ਰ ਨੇ ਹੌਸਲਾ ਨਹੀਂ ਕੀਤਾ ਕਿ ਉਹ ਉਨ੍ਹਾਂ ਦਾ ਨਾਵਲ ਛਾਪ ਸਕਣ। ਅਖੀਰ "ਲਹੂ ਦੀ ਲੋਅ ਨਾਵਲ ਸਿੰਗਾਪੁਰ ਵਿੱਚ ਛਪਿਆ ਤੇ ਸਭ ਤੋਂ ਪਹਿਲਾਂ ਪਰਵਾਸੀ ਪੰਜਾਬੀਆਂ ਵਿੱਚ ਪੜ੍ਹਿਆ ਗਿਆ। ਕੁਝ ਕਾਪੀਆਂ ਪੰਜਾਬ ਵਿੱਚ ਵੀ ਸਮਗਲ ਹੋਈਆਂ ਤੇ ਹੱਥੋਂ ਹੱਥੀਂ ਵਿਕ ਗਈਆਂ। ਉਸ ਵੇਲੇ ਨਾਵਲ ਦੀ ਕੀਮਤ ਤੀਹ ਰੁਪਏ ਸੀ । ਐਮਰਜੈਂਸੀ ਟੁੱਟੀ ਤੇ ਆਰਸੀ ਵਾਲਿਆਂ ਨੇ ਨਾਵਲ ਦੀ ਕੀਮਤ 15 ਰੁਪਏ ਰੱਖ ਦਿੱਤੀ। ਉਸ ਨਾਵਲ ਦੀਆਂ ਬਾਰਾਂ ਹਾਜ਼ਾਰ ਤੋਂ ਵੀ ਵੱਧ ਕਾਪੀਆਂ ਵਿਕੀਆਂ।


‘ਲਹੂ ਦੀ ਲੋਅ’ ਦਾ ਪਲਾਟ ਲੇਖਕ ਨੇ ਹਾਲਾਤ ਦੇ ਯਥਾਰਥ ਵਿਚੋਂ ਲਿਆ ਹੈ । ਇਸ ਦਾ ਸਮਾਂ ਅਤੇ ਅਸਥਾਨ ਬੇਟ ਇਲਾਕੇ ਦੀ ਜ਼ਮੀਨ ਵਾਲੇ ਕੁੱਝ ਸਾਲ ਪਹਿਲਾਂ ਦੇ ਮੋਰਚੇ ਵਿਚ ਨਿਸਚਿਤ ਹੈ । ਕਹਾਣੀ ਦਾ ਆਦਿ ਪ੍ਰੀਤਮ ਸਿੰਘ (ਪੀਤੂ) ਦੇ ਮਨ ਵਿਚ ਹਥਿਆਰਬੰਦ ਇਨਕਲਾਬ ਬਾਰੇ ਗਿਆਨ ਉਦੈ ਨਾਲ ਹੁੰਦਾ ਹੈ ਅਤੇ ਅੰਤ ਪੁਲਿਸ ਦੀ ਗੋਲੀ ਰਾਹੀਂ ਪੀਤੂ ਦੀ ਸ਼ਹੀਦੀ ਨਾਲ ਹੁੰਦਾ ਹੈ । ਉਸ ਦੀ ਮੌਤ ਨਾਲ ਨਾਵਲ ਵਿਚ ਅੰਕਤ ਨਵੀਂ ਉਠੀ ਇਨਕਲਾਬੀ ਲਹਿਰ ਦੀ ਇਕ ਕੜੀ ਖ਼ਤਮ ਹੋ ਜਾਂਦੀ ਹੈ । ਨਾਵਲ ਦਾ ਹਰ ਕਾਂਡ ਪੰਜਾਬੀ ਜੀਵਨ ਦੇ ਇਕ ਖਾਸ ਸਮੇਂ ਅਤੇ ਖਾਸ ਇਲਾਕੇ ਦੇ ਯਥਾਰਥ ਦਾ ਸੂਚਕ ਹੈ । ਹਰ ਕਾਂਡ ਯਥਾਰਥ ਦਾ ਇਕ ਵਚਿਤਰ ਰੂਪ ਉਘਾੜਦਾ ਹੈ ।
Download
Buy Now

Tags: ਗੁਰਮੁਖੀ / Gurmukhi Books, ਪੰਜਾਬੀ ਸਾਹਿਤ / Punjabi Literature Books, Lahoo di Loa pdf, Lahoo di lo book pdf download, Jaswant Singh Kanwal books pdf download, punjabi novel pdf book free download, Download pdf books in punjabi,Review